ਅੰਗ੍ਰੇਜੀ ਤੋਂ ਪੰਜਾਬੀ ਜਾਂ ਪੰਜਾਬੀ ਤੋਂ ਅੰਗ੍ਰੇਜੀ
               ਕੀ‑ਬੋਰਡ ਬਦਲਣ ਲਈ ਕੰਪਿਊਟਰ ਸਕਰੀਨ ਦੇ ਸੱਜੇ ਹੱਥ ਹੇਠਲੇ ਖੂੰਜੇ
               eng ਜਾਂ ਪੰ ਤੇ ਕਲਿਕ
               ਕਰਕੇ ਬਦਲ ਸਕਦੇ ਹੋ।
               ਜਾਂ  ਵਿੰਡੋ+ਸਪੇਸ ਕੁੰਜੀਆਂ (Keys) ਦੱਬਣ ਨਾਲ ਵੀ ਬਦਲੇ ਜਾ ਸਕਦੇ
               ਹਨ। (ਵਿੰਡੋ+ਸਪੇਸ ਦਾ ਮਤਲਵ ਹੈ ਕਿ ਵਿੰਡੋ ਕੁੰਜੀ ਦੱਬੀ ਰੱਖਦੇ ਹੋਏ ਸਪੇਸ ਕੁੰਜੀ ਦੱਬਾਓ।)
ਵਾਧੂ ਜਾਣਕਾਰੀ ਲਈ ਹੇਠਾਂ ਦਿੱਤੀਆਂ ਤਸਵੀਰਾਂ ਦੇਖੋ:
'ੳ', 'ਅ' ਅਤੇ 'ੲ' ਪਾਉਣ ਲਈ ਸ਼ਿਫਟ ਦੱਬਕੇ 'ੳ, 'ਅ'
          ਜਾਂ 'ੲ' ਪਾਓ ਪਰ ਜੇ ਇਨ੍ਹਾਂ ਨਾਲ ਕੋਈ ਲਗ ਲੱਗੀ ਹੋਵੇ ਤਾਂ 'ੳ', 'ਅ' ਜਾਂ 'ੲ' ਦੱਬਕੇ
          ਉਸ ਦੇ ਨਾਲ ਲੱਗਣ ਵਾਲੀ ਲਗ ਲਿਖਣ ਨਾਲ ਲਗ ਸਮੇਤ ਉਹ ਅੱਖਰ ਦਿੱਸੇਗਾ।  ਲਗ ਟਾਈਪ ਕਰਨ
          ਤੋਂ ਪਹਿਲਾਂ ਉਹ ਅੱਖਰ ਨਹੀਂ ਦਿੱਸਦਾ।
ਇਹ ਪੰਜਾਬੀ ਟਾਈਪ 
          ਕਰਨ ਦੀ ਬਹੁਤ ਵੱਡੀ ਖਾਮੀ ਹੈ। ਪੰਜਾਬੀ
          ਲਿੱਪੀ ਵਾਸਤੇ ਭਾਰਤ ਸਰਕਾਰ ਨੇ ਅੰਤਰ-ਰਾਸ਼ਟਰੀ ਤੌਰ ਤੇ ਥਾਪਰ ਯੂਨੀਵਰਸਿਟੀ ਨੂੰ ਨਾਮਜ਼ਦ ਕੀਤਾ
          ਹੋਇਆ ਹੈ ਪਰ ਕਿਸੇ ਕਾਰਣ ਕਰਕੇ ਇਸ ਮਸਲੇ ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਸਗੋਂ ਪੰਜਾਬੀ ਵਿੱਚ ਉ,
          ਆ ਇ ਆਦਿ ਅੱਖਰ ਹੀ ਪੈਦਾ ਕਰ ਦਿੱਤੇ। ਜਿਹੜਾ ਕਿ ਪੰਜਾਬੀ ਜਬਾਨ ਲਈ ਇੱਕ ਵੱਡਾ ਧੋਖਾ ਹੈ।
          ਇਕ ਹੋਰ ਧੋਖਾ ਹੈ ਕਿ ਪੈਰੀਂ 'ਯ' ਪਾਉਣ ਦੀ ਥਾਂ ਬਰਾਬਰ ਅੱਧਾ 'ਯ' ਪਾ ਦਿੱਤਾ ਹੈ ਜਿਹੜਾ ਕਿ
          ਪੰਜਾਬੀ ਲਿੱਪੀ ਵਿੱਚ ਕਦੇ ਵੀ ਨਹੀਂ ਹੋਇਆ ਅਤੇ ਨਾ ਹੀ ਹੋ ਸਕਦਾ ਹੈ। ਪੰਜਾਬੀ ਲਿੱਪੀ ਵਿੱਚ ਬਰਾਬਰ ਅੱਧਾ ਅੱਖਰ ਪਾਉਣ
          ਕੋਈ ਵਿਧੀ ਵਿਧਾਨ ਹੀ ਨਹੀਂ ਹੈ।
ਪੈਰੀਂ 'ਯ' ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰ ਆਉਂਦਾ ਹੈ। ਜਿਵੇਂਕਿ:
          ਇਸ ਤਰ੍ਹਾਂ ਯੂਨੀਕੋਡ ਪ੍ਰਨਾਲੀ ਵਿੱਚ ਗੁਰਬਾਣੀ ਲਿਖਣ ਲਈ ਪੈਰੀਂ 'ਯ' ਲਿਖਣ ਲਈ ਇਕ ਨਵਾਂ ਅੱਖਰ ਇਜਾਦ ਕਰ ਦਿੱਤਾ ਹੈ  ਇਸ ਲਈ ਦਾਇਰ 
		  ਕੀਤਾ 
		  ਪੱਤਰ ਇਥੇ ਦੇਖੋ।
ਇਸੇ ਤਰ੍ਹਾਂ ਹਲੰਤ ਜਾਂ ਉਦਾਤ ਵਾਸਤੇ ਦਾਇਰ ਕੀਤਾ ਪੱਤਰ ਇਥੇ ਦੇਖੋ
ਇਸ ਮਸਲੇ 'ਤੇ ਸੁਚੇਤ ਹੋ ਕੇ ਗੰਭੀਰ ਵਿਚਾਰ ਕਰਨ ਦੀ ਲੋੜ ਹੈ।