ਘਰ
ਪੰਜਾਬੀ ਕੀ‑ਬੋਰਡ
ਨਾਨਕਸ਼ਾਹੀ ਕਲੰਡਰ
ਗੁਰਬਾਣੀ ਕੜੀਆਂ
ਮੂਲ ਨਾਨਕਸ਼ਾਹੀ ਕਲੰਡਰ
News Show
ਕਲੰਡਰ ਅਤੇ ਜੰਤਰੀਆਂ ਦੇ ਮਾਹਰ ਪਾਲ ਸਿੰਘ ਪੁਰੇਵਾਲ ਨੇ ਕਈ ਸਾਲਾਂ
ਦੀ ਮਿਹਨਤ ਕਰਕੇ ਸਿੱਖ ਬੁਧੀਜੀਵਾਂ ਅਤੇ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਦੀ ਸਹਿਮਤੀ ਨਾਲ
ਸੰਮਤ ੨੦੦੩ ਵਿੱਚ ਇਹ ਨਾਨਕਸ਼ਾਹੀ ਕਲੰਡਰ ਸਿੱਖ ਸੰਗਤਾਂ ਦੀ ਝੋਲੀ ਵਿੱਚ ਪਾਇਆ। ਪਰ ਕਿਸੇ ਕਾਰਣ ਕਰਕੇ ੨੦੧੦ ਵਿੱਚ
ਜਥੇਦਾਰਾਂ ਨੇ ਬ੍ਰਾਹਮਣਵਾਦੀ ਕਲੰਡਰ ਲਾਗੂ ਕਰ ਲਿਆ।
ਭਾਰਤ ਦੇ ਅੰਦਰ ਅਤੇ ਬਾਹਰ ਸਮਝਦਾਰ ਸਿੱਖ ਜੱਥੇਬੰਦੀਆਂ ਮੂਲ ਨਾਨਕਸ਼ਾਹੀ ਕਲੰਡਰ ਨੂੰ ਮਾਣਤਾ ਦੇ ਰਹੀਆਂ ਹਨ ਅਤੇ ਦਿੰਦੀਆਂ ਰਹਿਣਗੀਆਂ ਕਿਉਂਕਿ:
- ਇਹ ਸਿੱਖਾਂ ਦਾ ਇਕ ਆਜ਼ਾਦ ਕਲੰਡਰ ਹੈ।
- ਸੂਰਜੀ ਕਲੰਡਰ ਹੋਣ ਕਰਕੇ ਸਾਰੇ ਦਿਹਾੜੇ ਤੇ ਤਰੀਕਾਂ ਹਮੇਸ਼ਾ ਨਿਸ਼ਚਿਤ ਕੀਤੇ ਦਿਨਾਂ ਨੂੰ ਹੀ ਆਉਂਦੇ ਹਨ।
- ਗੁਰਪੁਰਬਾਂ ਦੀਆਂ ਤਰੀਕਾਂ ਯਾਦ ਰੱਖਣੀਆਂ ਆਸਾਨ ਹਨ।
- ਮੂਲ ਨਾਨਕਸ਼ਾਹੀ ਕਲੰਡਰ ਵਿਚ ਪਹਿਲੇ ੫ ਮਹੀਨੇ ਚੇਤ ਤੋਂ ਸਾਵਣ ਤੱਕ ੩੧ ਦਿਨਾਂ ਦੇ ਹਨ ਅਤੇ ਬਾਕੀ ਦੇ ਮਹੀਨੇ ੩੦ ਦਿਨਾਂ ਦੇ ਆਉਂਦੇ ਹਨ।
ਲੀਪ ਦੇ ਸਾਲ ਵਿੱਚ ਅਖੀਰਲਾ ਮਹੀਨਾ ਫੱਗਣ ੩੧ ਦਿਨਾਂ ਦਾ ਹੋ ਜਾਂਦਾ ਹੈ।
- ਬਦਲੇ ਹੋਏ ਕਲੰਡਰ ਵਿੱਚ ਹਰੇਕ ਸਾਲ ਵਿੱਚ ਕੋਈ ਮਹੀਨਾ ੩੨ ਦਿਨਾਂ ਦਾ ਅਤੇ ਕੋਈ ੨੯ ਦਿਨਾਂ ਦਾ ਹੁੰਦਾ ਹੈ ਅਤੇ
ਉਹ ਮਹੀਨੇ ਵੀ ਬਦਲ ਬਦਲ ਕੇ ਆਉਂਦੇ ਹਨ। ਜਥੇਦਾਰ ਜੀ ਕਿਸੇ ਖਾਸ ਬਿਕਰਮੀ ਕਲੰਡਰ ਦੇ
ਗਿਆਤਾ ਜੀ ਨੂੰ ਪੁੱਛਕੇ ਹੀ ਬਦਲਿਆ ਹੋਇਆ ਕਲੰਡਰ ਬਣਾ ਸਕਦੇ ਹਨ।
- ਹਰੇਕ ਤੀਜੇ, ਚੌਥੇ ਸਾਲ ਕੋਈ ਇੱਕ ਮਹੀਨਾ (ਉਹ ਵੀ ਹਰ ਵਾਰੀ ਬਦਲ ਬਦਲ ਕੇ) ਦੋ ਵਾਰ ਲਿਆੳਣਾ ਪੈਂਦਾ ਹੈ।
ਉਸ ਵਾਧੂ ਮਹੀਨੇ ਨੂੰ ਮਲ ਮਾਸ ਕਿਹਾ ਜਾਂਦਾ ਹੈ। ਇਸ ਕਰਕੇ ਹਰ
ਵਾਰ ਰੌਲ਼ਾ ਪੈਂਦਾ ਹੈ ਕਿ ਉਸ ਮਹੀਨੇ ਵਿੱਚ ਆਏ ਤਿਓਹਾਰ ਉਨ੍ਹਾਂ ਦੋਨੋਂ ਮਹੀਨਿਆਂ ਵਿੱਚੋਂ ਕਿਹੜੇ ਮਹੀਨੇ ਵਿੱਚ ਮਨਾਏ ਜਾਣ।
ਕਲੰਡਰ ਬਾਰੇ ਮੁਡਲੀ ਜਾਣਕਾਰੀ:
ਇਹ ਕਲੰਡਰ ਅੰਤਰ-ਰਾਸ਼ਟਰੀ ਕਲੰਡਰ ਵਾਂਗ ਸਾਰਿਆਂ ਤੋਂ ਵਡੇ ਦਿਨ ਦਾ ਖਿਆਲ ਰੱਖ ਕੇ (ਜਿਸ ਨੂੰ ਗੁਰੂ
ਪਾਤਿਸ਼ਾਹ ਨੇ ਤੁਖਾਰੀ ਰਾਗ ਦੇ ਬਾਰਹ ਮਾਹਾ ਵਿੱਚ ਰਥ ਫਿਰਨਾ ਕਿਹਾ ਹੈ) ਬਣਾਇਆ ਗਿਆ ਹੈ। ਅੰਤਰ-ਰਾਸ਼ਟਰੀ ਕਲੰਡਰ ਦੇ ਮੁਕਾਬਲੇ
ਨਾਨਕਸ਼ਾਹੀ ਕਲੰਡਰ ਦੀ ਤਰੀਕਾਂ ਇਸ ਤਰ੍ਹਾਂ ਹਨ:
ਤਰੀਕਾਂ, ਮਹੀਨੇ ਅਤੇ ਰੁਤਾਂ
| ਰੁੱਤ ਨਾਮ | ਮਹੀਨਾ ਨਾਮ | ਮਹੀਨੇ ਦੀ ਸ਼ੁਰੂਆਤ ਤੇ ਸਾਂਝੇ ਕਲੰਡਰ ਦੀ ਤਰੀਕ |
ਮਹੀਨੇ ਦੇ ਦਿਨਾਂ ਦੀ ਗਿਣਤੀ |
| ਬਸੰਤ |
ਚੇਤ | 14 ਮਾਰਚ | ੩੧ |
| ਵੈਸਾਖ | 14 ਅਪ੍ਰੈਲ | ੩੧ |
| ਗ੍ਰੀਖਮ |
ਜੇਠ | 15 ਮਈ | ੩੧ |
| ਹਾੜ੍ਹ | 15 ਜੂਨ | ੩੧ |
| ਬਰਸ |
ਸਾਵਣ | 16 ਜੁਲਾਈ | ੩੧ |
| ਭਾਦੋਂ | 16 ਅਗੱਸਤ | ੩੦ |
| ਸਰਦ |
ਅੱਸੂ | 15 ਸਤੰਬਰ | ੩੦ |
| ਕੱਤਕ | 15 ਅਕਤੂਬਰ | ੩੦ |
| ਸਿਸੀਅਰ |
ਮੱਘਰ | 14 ਨਵੰਬਰ | ੩੦ |
| ਪੋਹ | 14 ਦਸੰਬਰ | ੩੦ |
| ਹਿਮਕਰ |
ਮਾਘ | 13 ਜਨਵਰੀ | ੩੦ |
| ਫੱਗਣ | 12 ਫਰਵਰੀ | ੩੦ (੩੧ ਲੀਪ ਸਾਲ) |
ਨਾਨਕਸ਼ਾਹੀ ਕਲੰਡਰ ਬਾਰੇ ਸਾਰੀ ਜਾਣਕਾਰੀ ਪਾਲ ਸਿੰਘ ਪੁਰੇਵਾਲ ਦੀ
ਵੈਬ-ਸਾਈਟ
ਤੋਂ ਲਈ ਜਾ ਸਕਦੀ ਹੈ।