ਮੂਲ ਨਾਨਕਸ਼ਾਹੀ ਕਲੰਡਰ

ਕਲੰਡਰ ਅਤੇ ਜੰਤਰੀਆਂ ਦੇ ਮਾਹਰ ਪਾਲ ਸਿੰਘ ਪੁਰੇਵਾਲ ਨੇ ਕਈ ਸਾਲਾਂ ਦੀ ਮਿਹਨਤ ਕਰਕੇ ਸਿੱਖ ਬੁਧੀਜੀਵਾਂ ਅਤੇ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਦੀ ਸਹਿਮਤੀ ਨਾਲ ਸੰਮਤ ੨੦੦੩ ਵਿੱਚ ਇਹ ਨਾਨਕਸ਼ਾਹੀ ਕਲੰਡਰ ਸਿੱਖ ਸੰਗਤਾਂ ਦੀ ਝੋਲੀ ਵਿੱਚ ਪਾਇਆ। ਪਰ ਕਿਸੇ ਕਾਰਣ ਕਰਕੇ ੨੦੧੦ ਵਿੱਚ ਜਥੇਦਾਰਾਂ ਨੇ ਬ੍ਰਾਹਮਣਵਾਦੀ ਕਲੰਡਰ ਲਾਗੂ ਕਰ ਲਿਆ।

ਭਾਰਤ ਦੇ ਅੰਦਰ ਅਤੇ ਬਾਹਰ ਸਮਝਦਾਰ ਸਿੱਖ ਜੱਥੇਬੰਦੀਆਂ ਮੂਲ ਨਾਨਕਸ਼ਾਹੀ ਕਲੰਡਰ ਨੂੰ ਮਾਣਤਾ ਦੇ ਰਹੀਆਂ ਹਨ ਅਤੇ ਦਿੰਦੀਆਂ ਰਹਿਣਗੀਆਂ ਕਿਉਂਕਿ:

ਇਨ੍ਹਾਂ ਜਥੇਦਾਰਾਂ ਦੀ ਵਰੋਧਤਾ ਬਾਰੇ ਪੂਰੀ ਜਾਣਕਾਰੀ ਇੱਥੋਂ ਲਓ।

ਕਲੰਡਰ ਬਾਰੇ ਮੁਡਲੀ ਜਾਣਕਾਰੀ:

ਇਹ ਕਲੰਡਰ ਅੰਤਰ-ਰਾਸ਼ਟਰੀ ਕਲੰਡਰ ਵਾਂਗ ਸਾਰਿਆਂ ਤੋਂ ਵਡੇ ਦਿਨ ਦਾ ਖਿਆਲ ਰੱਖ ਕੇ (ਜਿਸ ਨੂੰ ਗੁਰੂ ਪਾਤਿਸ਼ਾਹ ਨੇ ਤੁਖਾਰੀ ਬਾਰਹ ਮਾਹਾ ਵਿੱਚ ਰਥ ਫਿਰਨਾ ਕਿਹਾ ਹੈ) ਬਣਾਇਆ ਗਿਆ ਹੈ। ਅੰਤਰ-ਰਾਸ਼ਟਰੀ ਕਲੰਡਰ ਦੇ ਮੁਕਾਬਲੇ ਨਾਨਕਸ਼ਾਹੀ ਕਲੰਡਰ ਦੀ ਤਰੀਕਾਂ ਇਸ ਤਰ੍ਹਾਂ ਹਨ:

ਤਰੀਕਾਂ, ਮਹੀਨੇ ਅਤੇ ਰੁਤਾਂ
ਰੁੱਤ ਨਾਮਮਹੀਨਾ ਨਾਮਮਹੀਨੇ ਦੀ ਸ਼ੁਰੂਆਤ ਤੇ
ਸਾਂਝੇ ਕਲੰਡਰ ਦੀ ਤਰੀਕ
ਦਿਨਾਂ ਦੀ ਗਿਣਤੀ
ਬਸੰਤਚੇਤ14 ਮਾਰਚ੩੧
ਵੈਸਾਖ14 ਅਪ੍ਰੈਲ੩੧
ਗ੍ਰੀਖਮਜੇਠ15 ਮਈ੩੧
ਹਾੜ੍ਹ15 ਜੂਨ੩੧
ਬਰਸਸਾਵਣ16 ਜੁਲਾਈ੩੧
ਭਾਦੋਂ16 ਅਗੱਸਤ੩੦
ਸਰਦਅੱਸੂ15 ਸਤੰਬਰ੩੦
ਕੱਤਕ15 ਅਕਤੂਬਰ੩੦
ਸਿਸੀਅਰਮੱਘਰ14 ਨਵੰਬਰ੩੦
ਪੋਹ14 ਦਸੰਬਰ੩੦
ਹਿਮਕਰਮਾਘ13 ਜਨਵਰੀ੩੦
ਫੱਗਣ12 ਫਰਵਰੀ੩੦
(੩੧ ਲੀਪ ਸਾਲ)

ਨਾਨਕਸ਼ਾਹੀ ਕਲੰਡਰ ਬਾਰੇ ਸਾਰੀ ਜਾਣਕਾਰੀ ਪਾਲ ਸਿੰਘ ਪੁਰੇਵਾਲ ਦੀ ਵੈਬ-ਸਾਈਟ ਤੋਂ ਲਈ ਜਾ ਸਕਦੀ ਹੈ।